Place of the Japuji in History of Philosophy

         Believe it or not, the only single book most relevant in the Indian context as well as for for the world as a whole, is the Japuji of Guru Nanak. If someone is in doubt about this statement, one would be easily convinced at the end of the reading of this post. The only rider is, read and understand the original as given in the Granth Sahib. It means that read what the Guru himself has written, and interpret that in the sense in which he wrote it and desired it to be interpreted. Do not add anything from your side; do not include opinions of the other interpreters and do not import alien ideologies and attitudes pre-existing in the mind. Just try to be familiar with the issues he raised and the answers he provided to the questions hanging in the mass psyche at that time. He has raised simple questions in simple language spoken by the people in his times and answered them in his typically simple style. Just put the comparative scale of the philosophical knowledge by your side and keep measuring his rank according to it. Expand the history of philosophy and the history of development of science to the present time and see how his teachings apply even in the nuclear age. One will find that he was at the vertex of the philosophical pyramid in his own times and is at the base of the modern science and philosophy as they developed in the five hundred years since his time.

            At the end of such a reading of the Japuji of Nanak, one will also be convinced that neither he was associated with the Bhakti movement, nor he established a religion. All that he advocates in his written discourse is rationalism, precision and empiricism. Objective observation, commonsense, fact-based validation of statements and catering to the interest of the humanity at large by siding with the lowliest of the low engaged in productive toil in the society, were the main pillars of his thought. In nutshell, his teachings in this text are equivalent to and much more than what is called the scientific method in the modern times.


(Punjabi)

ਫਿਲਸਫੀ ਦੇ ਇਤਿਹਾਸ ਵਿਚ ਜਪੁਜੀ ਦਾ ਸਥਾਨ

        ਮੰਨੋ ਜਾਂ ਨਾ ਮੰਨੋ, ਕੇਵਲ ਭਾਰਤੀ ਸੰਦਰਭ ਵਿੱਚ ਹੀ ਨਹੀਂ, ਸਗੋਂ ਸੰਸਾਰ ਲਈ ਸਭ ਤੋਂ ਵੱਧ ਪ੍ਰਸੰਗਿਕ ਇੱਕੋ-ਇੱਕ ਕਿਤਾਬ ਗੁਰੂ ਨਾਨਕ ਦੇਵ ਜੀ ਦੀ ਜਪੁਜੀ ਹੈ। ਜੇ ਕਿਸੇ ਨੂੰ ਇਸ ਕਥਨ ਬਾਰੇ ਸ਼ੱਕ ਹੋਵੇ, ਤਾਂ ਇਸ ਬਾਣੀ ਨੂੰ ਪੜ੍ਹਨ ਦੇ ਅੰਤ ਵਿਚ ਉਸ ਦਾ ਸ਼ੱਕ ਆਸਾਨੀ ਨਾਲ ਯਕੀਨ ਵਿਚ ਬਦਲ ਜਾਵੇਗਾ। ਕੇਵਲ ਇਕੋ ਸ਼ਰਤ ਹੈ, ਗ੍ਰੰਥ ਸਾਹਿਬ ਵਿੱਚ ਦਿੱਤੇ ਮੂਲ ਨੂੰ ਹੀ ਪੜਿਆ ਅਤੇ ਸਮਝਿਆ ਜਾਵੇ। ਭਾਵ ਗੁਰੂ ਜੀ ਨੇ ਜੋ ਲਿਖਿਆ ਹੈ ਉਸ ਨੂੰ ਪੜ੍ਹੋ ਅਤੇ ਉਸ ਦੀ ਵਿਆਖਿਆ ਉਸੇ ਤਰ੍ਹਾਂ ਕੀਤੀ ਜਾਵੇ ਜਿਵੇਂ ਉਹ ਚਾਹੁੰਦੇ ਸਨ। ਆਪਣੇ ਪਾਸਿਓਂ ਕੁਝ ਨਾ ਜੋੜਿਆ ਜਾਵੇ, ਦੂਜੇ ਵਿਆਖਿਆਕਾਰਾਂ ਦੇ ਵਿਚਾਰ ਸ਼ਾਮਲ ਨਾ ਕੀਤੇ ਜਾਣ ਅਤੇ ਮਨ ਵਿੱਚ ਪਹਿਲਾਂ ਤੋਂ ਮੌਜੂਦ ਬਾਹਰਲੀਆਂ ਵਿਚਾਰਧਾਰਾਵਾਂ ਨੂੰ ਆਯਾਤ ਨਾ ਕੀਤਾ ਜਾਵੇ। ਬਸ ਉਹਨਾਂ ਮੁੱਦਿਆਂ ਤੋਂ ਜਾਣੂ ਹੋਣ ਦੀ ਕੋਸ਼ਿਸ਼ ਕੀਤੀ ਜਾਵੇ ਜੋ ਉਹਨਾਂ ਨੇ ਉਠਾਏ ਅਤੇ ਜਿਨਾਂ ਜਨਤਕ ਮਾਨਸਿਕਤਾ ਵਿੱਚ ਸਮਾਏ ਪ੍ਰਸ਼ਨਾਂ ਦੇ ਜਵਾਬ ਜੋ ਉਹ ਪ੍ਰਦਾਨ ਕਰ ਰਹੇ ਹਨ। ਉਨਾਂ ਨੇ ਆਪਣੇ ਸਮੇਂ ਵਿੱਚ ਲੋਕਾਂ ਵੱਲੋਂ ਪੁੱਛੇ ਜਾਂਦੇ ਸਰਲ ਸਵਾਲਾਂ ਨੂੰ ਸਰਲ ਭਾਸ਼ਾ ਭਾਸ਼ਾ ਵਿਚ ਉਭਾਰਿਆ ਹੈ। ਬਸ ਦਾਰਸ਼ਨਿਕ ਗਿਆਨ ਦਾ ਪੈਮਾਨਾ ਆਪਣੇ ਕੋਲ ਰੱਖੋ ਅਤੇ ਉਸ ਦੇ ਦਰਜੇ ਨੂੰ ਮਾਪਦੇ ਰਹੋ। ਫ਼ਲਸਫ਼ੇ ਦੇ ਇਤਿਹਾਸ ਅਤੇ ਵਿਗਿਆਨ ਦੇ ਵਿਕਾਸ ਦੇ ਇਤਿਹਾਸ ਨੂੰ ਵਰਤਮਾਨ ਸਮੇਂ ਤੱਕ ਖਿੱਚ ਕੇ ਫੈਲਾਓ ਅਤੇ ਦੇਖੋ ਕਿ ਇਨ੍ਹਾਂ ਉਤੇ ਉਨਾਂ ਦੀਆਂ ਸਿੱਖਿਆਵਾਂ ਕਿਵੇਂ ਲਾਗੂ ਹੁੰਦੀਆਂ ਹਨ। ਇਸ ਤਰ੍ਹਾਂ ਪਤਾ ਲੱਗੇਗਾ ਕਿ ਉਹ ਆਪਣੇ ਸਮਿਆਂ ਵਿਚ ਦਾਰਸ਼ਨਿਕ ਪਿਰਾਮਿਡ ਦੇ ਸਿਖਰ 'ਤੇ ਸਨ ਅਤੇ ਆਧੁਨਿਕ ਵਿਗਿਆਨ ਅਤੇ ਦਰਸ਼ਨ ਦੇ ਧਰਾਤਲ 'ਤੇ ਸਨ ਕਿਉਂਕਿ ਉਹ ਆਪਣੇ ਸਮੇਂ ਤੋਂ ਅਗਾਹਾਂ ਵਿਕਸਤ ਹੋਏ ਹੋਏ ਸਨ।

             ਇਸ ਨੂੰ ਪੜ੍ਹ ਕੇ ਅੰਤ ਵਿੱਚ ਇਹ ਵੀ ਯਕੀਨ ਹੋ ਜਾਵੇਗਾ ਕਿ ਨਾ ਤਾਂ ਉਹ ਭਗਤੀ ਲਹਿਰ ਨਾਲ ਜੁੜੇ ਸਨ ਅਤੇ ਨਾ ਹੀ ਉਨਾਂ ਨੇ ਕੋਈ ਧਰਮ ਸਥਾਪਿਤ ਕੀਤਾ ਸੀ। ਉਹ ਆਪਣੇ ਲਿਖਤੀ ਉਪਦੇਸ਼ਾਂ ਵਿੱਚ ਉਸ ਸਭ ਕੁਝ ਦੀ ਵਕਾਲਤ ਕਰਦੇ ਸਨ ਜਿਸ ਨੂੰ ਤਰਕਸ਼ੀਲਤਾ, ਸ਼ੁੱਧਤਾ ਅਤੇ ਅਨੁਭਵਵਾਦ ਕਿਹਾ ਜਾਂਦਾ ਹੈ। ਬਾਹਰਮੁਖੀ ਨਿਰੀਖਣ, ਸਾਧਾਰਨ ਸੋਚ, ਕਥਨਾਂ ਦੀ ਤੱਥ-ਅਧਾਰਤ ਪ੍ਰਮਾਣਿਕਤਾ ਅਤੇ ਸਮਾਜ ਵਿਚ ਉਤਪਾਦਕ ਤੌਰ 'ਤੇ ਮਿਹਨਤ ਕਰਨ ਵਿਚ ਲੱਗੇ ਨਿਮਨ ਤੋਂ ਨੀਵੇਂ ਲੋਕਾਂ ਦਾ ਪੱਖ ਲੈ ਕੇ ਮਨੁੱਖਤਾ ਦੇ ਹਿੱਤਾਂ ਦੀ ਪੂਰਤੀ ਕਰਨਾ, ਉਨਾਂ ਦੀ ਵਿਚਾਰਧਾਰਾ ਦੇ ਦੂਜੇ ਪਰਮੁੱਖ ਗੁਣ ਸਨ। ਸੰਖੇਪ ਰੂਪ ਵਿੱਚ, ਉਨਾਂ ਦੀਆਂ ਸਿੱਖਿਆਵਾਂ ਆਧੁਨਿਕ ਸਮੇਂ ਵਿੱਚ ਵਿਗਿਆਨਕ ਵਿਧੀ ਕਹੇ ਜਾਣ ਦੇ ਬਰਾਬਰ ਅਤੇ ਤੇ ਇਸ ਤੋਂ ਵੀ ਕਿਤੇ ਵਧੇਰੇ ਵਸੀਹ ਹਨ।