Countless and Infinite (ਅਸੰਖ ਤੇ ਅਨੰਤ)


         ਜਪੁਜੀ ਸਾਾਹਿਬ ਦੀ 17ਵੀਂ ਪੌੜੀ ਇਵੇਂ ਹੈ- 

         ਅਸੰਖ ਜਪ ਅਸੰਖ ਭਾਉ

ਅਸੰਖ ਪੂਜਾ ਅਸੰਖ ਤਪ ਤਾਉ

ਅਸੰਖ ਗਰੰਥ ਮੁਖਿ ਵੇਦ ਪਾਠ

ਅਸੰਖ ਜੋਗ ਮਨਿ ਰਹਹਿ ਉਦਾਸ

ਅਸੰਖ ਭਗਤ ਗੁਣ ਗਿਆਨ ਵੀਚਾਰ

ਅਸੰਖ ਸਤੀ ਅਸੰਖ ਦਾਤਾਰ

ਅਸੰਖ ਸੂਰ ਮੁਹ ਭਖ ਸਾਰ

ਅਸੰਖ ਮੋਨਿ ਲਿਵ ਲਾਇ ਤਾਰ

ਕੁਦਰਤਿ ਕਵਣ ਕਹਾ ਵੀਚਾਰੁ

ਵਾਰਿਆ ਨ ਜਾਵਾ ਏਕ ਵਾਰ

ਜੋ ਤੁਧੁ ਭਾਵੈ ਸਾਈ ਭਲੀ ਕਾਰ

ਤੂ ਸਦਾ ਸਲਾਮਤਿ ਨਿਰੰਕਾਰ ੧੭

       ਅਜੋਕਾ ਸਿੱਖ ਵਿਦਵਾਨ ਡਾ: ਦਲਵਿੰਦਰ ਸਿੰਘ ਗ੍ਰੇਵਾਲ ਇਸ ਪਉੜੀ ਦੀ ਵਿਆਖਿਆ ਕਰਦਾ ਹੋਇਆ ਲਿਖਦਾ ਹੈ, ਅਸੰਖ ਦਾ ਭਾਵ ਸੰਖਿਆ ਰਹਿਤ, ਗਿਣਤੀ ਰਹਿਤ, ਅਣਗਿਣਤ, ਗਿਣਤੀ ਦਾ ਅਖੀਰਲਾ ਅੰਕ ਜਿਸ ਤੋਂ ਅੱਗੇ ਗਿਣਤੀ ਨਾ ਹੋ ਸਕੇ....ਪਰਮਾਤਮਾ ਦੇ ਸਾਜੇ ਅਣਗਿਣਤ ਜੀਵ ਉਸ ਦੇ ਨਾਮ ਦਾ ਜਪ ਕਰਨ ਲੱਗੇ ਹੋਏ ਹਨਅਣਗਿਣਤ ਹਨ ਜੋ ਪਰਮਾਤਮਾ ਨੂੰ ਦਿਲੋਂ ਮਨੋਂ ਪਿਆਰ ਕਰਦੇ ਹਨ....ਜਪਣ ਵਾਲੇ ਅਣਗਿਣਤ ਹਨ....ਅਸੰਖ ਸੇਵਾ, ਭਾਉ, ਭਗਤੀ, ਪੂਜਾ, ਮਨੋਰਥ, ਸਿਧੀ ਵਾਸਤੇ ਜਪ ਤਪ ਕਰ ਰਹੇ ਹਨ, ਗ੍ਰੰਥਾਂ ਦਾ ਪਾਠ ਕਰ ਰਹੇ ਹਨ, ਮੂੰਹ ਜ਼ੁਬਾਨੀ ਵੇਦਾਂ ਦਾ ਪਾਠ ਉਚਾਰਨ ਕਰਦੇ ਹਨਅੰਦਰੋਂ ਪਰਮਾਤਮਾ ਨਾਲ ਭਾਉ ਪ੍ਰੇਮ ਜਾਗ ਪਵੇ ਤਾਂ ਹੀ ਸਾਰੇ ਜਪ ਪੂਜਾ ਪਾਠ ਦੀ ਘਾਲ ਥਾਂ ਪੈਂਦੀ ਹੈ.... ਸਿਖ ਧਰਮ ਵਿਚ ਨਾਮ ਦੀ ਪੂਜਾ ਸਭ ਤੋਂ ਉਤਮ ਮੰਨੀ ਗਈ ਹੈ....ਅਣਗਿਣਤ ਹਨ ਜੋ ਧਾਰਮਿਕ ਗ੍ਰੰਥਾਂ ਦਾ, ਵੇਦਾਂ ਦਾ ਮੁਖੋਂ ਪਾਠ ਕਰਦੇ ਰਹਿੰਦੇ ਹਨ....ਅਣਗਿਣਤ ਹਨ ਜੋ ਯੋਗ ਧਾਰਨ ਕਰਦੇ ਹਨ ਤੇ ਦੁਨੀਆਂ ਤੋਂ ਸਦੀਵੀ ਉਦਾਸੀ ਧਾਰਨ ਕਰ ਲੈਂਦੇ ਹਨ ਭਾਵ ਮੋਹ ਮਾਇਆ ਤੋਂ ਦੂਰ ਹੋ ਜਾਂਦੇ ਹਨ....ਅਣਗਿਣਤ ਹਨ ਉਹ ਭਗਤ ਜੋ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਚਰਚਾ ਵਿਚ ਲੱਗੇ ਰਹਿੰਦੇ ਹਨ....ਅਣਗਿਣਤ ਹਨ ਜੋ ਅਪਣਾ ਜਤ ਸਤ ਕਾਇਮ ਰਖਦੇ ਹਨ, ਅਣਗਿਣਤ ਹਨ ਜੋ ਦਾਨ ਦੇਈ ਜਾਂਦੇ ਹਨ....ਅਨੇਕਾਂ ਅਜਿਹੇ ਸੂਰਮੇ ਹਨ ਜੋ ਅਪਣੇ ਅਸੂਲਾਂ ਦੀ ਰੱਖਿਆ ਲਈ ਰਣ ਤੱਤੇ ਵਿਚ ਸਾਹਵੇਂ ਜੂਝਦੇ ਹਨ, ਲੋਹਾ ਲੈਂਦੇ ਹਨ, ਲੋਹ-ਸ਼ਸ਼ਤਰਾਂ ਦਾ ਸਵਾਦ ਚਖਦੇ ਹਨ, ਵਾਰ ਸਹਿੰਦੇ ਹਨ....ਅਣਗਿਣਤ ਹਨ ਜੋ ਚੁੱਪ ਧਾਰ ਕੇ ਧਿਆਨ ਲਗਾ ਕੇ ਇਕ ਟੱਕ ਬੈਠ ਜਾਂਦੇ ਹਨਪਰਮਾਤਮਾ ਦੇ ਬੇਅੰਤ ਗੁਣਾਂ ਵਿਸ਼ਾਲ ਕੁਦਰਤ ਬਾਰੇ ਕੋਈ ਕਿਵੇਂ ਵਿਚਾਰ ਕਰ ਸਕਦਾ ਹੈ? ਮੈਂ ਤਾਂ ਪਰਮਾਤਮਾ ਦੇ ਵਾਰੇ ਇਕ ਵਾਰ ਵੀ ਜਾਣ ਜੋਗਾ ਨਹੀਂਉਸ ਦੇ ਰੋਮ ਬਰਾਬਰ ਵੀ ਨਹੀਂਜੋ ਉਸਨੂੰ ਚੰਗਾ ਲਗਦਾ ਹੈ ਉਹੀ ਭਲਾ ਕਾਰਜ ਹੈਪਰਮਾਤਮਾ ਤਾਂ ਸਦਾ ਸਲਾਮਤ ਹੈ, ਸਦਾ ਸਥਿਰ ਹੈਪਰਮਾਤਮਾ ਦੀ ਸਿਫਤ ਸਲਾਹ ਕਰਨ ਵਾਲਿਆਂ ਦਾ ਕੋਈ ਅੰਤ ਨਹੀਂਪਰ ਉਸ ਨੂੰ ਪੁੱਜਣ ਵਾਲੇ ਤਾਂ ਟਾਂਵੇਂ ਟਾਂਵੇ ਹੀ ਹਨ

ਡਾ: ਦਲਵਿੰਦਰ ਸਿੰਘ ਗ੍ਰੇਵਾਲ ਦੀ ਕੀਤੀ ਵਿਆਖਿਆ ਵਿਚੋਂ ਦੋ ਮੁੱਖ ਨੁਕਤੇ ਉੱਭਰ ਕੇ ਆਉਂਦੇ ਹਨ- ਪਉੜੀ ਦੇ ਅਰਥ ਤੇ ਅਸੰਖ ਦੀ ਪ੍ਰੀਭਾਸ਼ਾ। ਪਉੜੀ ਦੀ ਵਿਆਖਿਆ ਉਹ ਦੂਜੇ ਅਧਿਆਤਮਵਾਦੀਆਂ ਵਾਂਗੂੰ ਪ੍ਰਮਾਤਮਾ ਨਾਲ ਸ਼ੁਰੂ ਕਰਦਾ ਹੈ। ਪ੍ਰਮਾਤਮਾ ਨੂੰ ਹੀ ਕੇਂਦਰ ਵਿਚ ਰੱਖ ਕੇ ਉਹ ਬਿਆਨ ਕਰਦਾ ਹੈ ਕਿ ਅਸੰਖਾਂ ਲੋਕ ਉਸ ਨੂੰ ਤਰ੍ਹਾਂ ਤਰ੍ਹਾਂ ਨਾਲ ਪੂਜਦੇ ਹਨ। ਭਾਵੇ ਇੱਥੇ ਭਾਉ ਦਾ ਅਰਥ ਭਾ ਤਹਿ ਕਰਕੇ ਸਵਾਰਥਾਰਥ ਭਗਤੀ ਕਰਨਾ ਹੈ ਪਰ ਉਹ ਇਸ ਨੂੰ ਪ੍ਰੇਮ ਦੱਸਦਾ ਹੈ। ਉਸ ਦੇ ਕਹਿਣ ਦਾ ਸਾਰ ਹੈ ਕਿ ਪ੍ਰਮਾਤਮਾ ਇੰਨਾ ਵੱਡਾ ਤੇ ਪ੍ਰਭਾਵਸ਼ਾਲੀ ਹੈ ਕਿ ਬੜੀ ਭਾਰੀ ਗਿਣਤੀ ਵਿਚ ਲੋਕ ਉਸ ਨੂੰ ਪੂਜਦੇ ਹਨ। ਵਾਰਿਆ ਨਾ ਜਾਵਾ ਇਕ ਵਾਰ ਦਾ ਸ਼ਬਦੀ ਅਰਥ ਕਰ ਕੇ ਉਹ ਕਹਿੰਦਾ ਹੈ ਕਿ ਉਹ ਤਾਂ ਉਸ ਦੇ ਰੋਮ ਬਰਾਬਰ ਵੀ ਨਹੀਂ। ਇਸ ਵਿਆਖਿਆ ਵਿਚ ਟੀਕਾਕਾਰ ਨੇ ਗੁਰੂ ਸਾਹਿਬ ਦੇ ਸ਼ਬਦਾਂ ਨੂੰ ਹੀ ਅੱਗੇ ਪਿੱਛੇ ਕਰ ਕੇ ਲਿਖਿਆ ਹੈ। ਉਸ ਇਹ ਨਹੀਂ ਦੱਸਿਆ ਕਿ ਇਸ ਨੂੰ ਲਿਖਣ ਪਿੱਛੇ ਗੁਰੂ ਸਾਹਿਬ ਦਾ ਮਨੋਰਥ ਕੀ ਸੀ। ਉਸ ਨੇ ਅਜਿਹਾ ਇਸ ਲਈ ਨਹੀਂ ਕੀਤਾ ਕਿਉਂਕਿ ਦੂਜੇ ਅਧੁਨਿਕ ਸਿੱਖ ਵਿਦਵਾਨਾਂ ਵਾਂਗ ਉਸ ਨੇ ਵੀ ਇਸ ਤੋਂ ਪਹਿਲੀਆਂ ਪਉੜੀਆਂ ਦੇ ਸੰਦਰਵ ਵਿਚ ਨਹੀਂ ਵਿਚਾਰਿਆ।

ਜੇ ਇਸ ਤਰ੍ਹਾਂ ਦੇ ਇਹ ਸਾਰੇ ਵਿਦਵਾਨ ਪਿਛਲੀਆਂ ਪਉੜੀਆਂ ਨੂੰ ਸਹੀ ਤਰ੍ਹਾਂ ਵਿਚਾਰਨ ਤਾਂ ਸਮਝ ਜਾਣ ਕਿ ਮੰਨੇ ਦੀਆਂ ਪਉੜੀਆਂ ਤੋਂ ਬਾਦ ਗੁਰੂ ਸਾਹਿਬ ਉਸ ਵੇਲੇ ਦੇ ਹਿੰਦੂ ਸਮਾਜ ਦੀ ਖੜ੍ਹੋਤ ਵਾਲੀ ਦਸ਼ਾ ਦਾ ਵਰਨਣ ਕਰ ਰਹੇ ਹਨ। ਉਹ ਦੱਸ ਚੁੱਕੇ ਹਨ ਕਿ ਕਿਵੇਂ ਉਸ ਸਮਾਜ ਦੀ ਸੋਚ ਵਹਿਮਾਂ ਕਾਰਣ ਪੰਜ ਦੇ ਇਕ ਛੋਟੇ ਜਿਹੇ ਹਿੰਦਸੇ ਤੇ ਰੁਕੀ ਹੋਈ ਸੀ। ਉਦੋਂ ਦੇ ਬੁੱਧੀਜੀਵੀ ਇਸ ਅੰਕ ਨੂੰ ਸ੍ਰੇਸ਼ਟ ਮੰਨੀ ਬੈਠੇ ਸਨ ਤੇ ਉਹ ਕੁਦਰਤ ਨੂੰ ਇਸ ਤੋਂ ਅੱਗੇ ਲੰਘ ਕੇ ਨਹੀਂ ਸਨ ਨਿਹਾਰਦੇ। ਇਸੇ ਸੰਧਰਵ ਵਿਚ ਗੁਰੂ ਸਾਹਿਬ ਨੇ ਅਸੰਖ ਦਾ ਸ਼ਬਦ ਵਰਤਿਆ ਹੈ।

ਗੁਰੂ ਸਾਹਿਬ ਨੇ ਕਈ ਹਿੰਦੂ ਮਨੌਤਾਂ ਦਾ ਖੰਡਨ ਕਰਦਿਆਂ ਦਲੀਲ ਦਿੱਤੀ ਸੀ ਕਿ ਕੁਦਰਤ ਬੇਅੰਤ ਤੇ ਬੇਹਿਸਾਬ ਹੈ ਇਸ ਲਈ ਇਸ ਦਾ ਖੁਲ੍ਹੇ ਦਿਮਾਗ਼ ਨਾਲ ਜਾਇਜ਼ਾ ਲੈਣ ਦੀ ਲੋੜ ਹੈ। ਹੁਣ ਉਹ ਦੱਸਦੇ ਹਨ ਕਿ ੱਥੇ ਵਿਚ ਇੰਨੀਆਂ ਵਧੇਰੇ ਨਾਵਾਂ ਵਾਲੀਆਂ ਜੀਵ ਜਾਤੀਆਂ ਹਨ ਕਿ ਉਨ੍ਹਾਂ ਦਾ ਲੇਖਾ ਹਾਲੇ ਤੀਕਰ ਮੁਕੰਮਲ ਨਹੀਂ ਹੋਇਆ। ਨਾਲ ਹੀ ਉਨ੍ਹਾਂ ਨੇ ਮੱਨੁਖ ਜਾਤੀ ਵਿਚ ਵੱਖ ਵੱਖ ਪ੍ਰਕਿਰਤੀ ਦੇ ਲੋਕਾਂ ਦਾ ਜਿਕਰ ਕੀਤਾ ਹੈ। ਉਹਨਾਂ ਅਨੁਸਾਰ ਇਹ ਸਭ ਲੋਕ ਕੁਦਰਤ ਨੂੰ ਅਨੰਤ ਜਾਣ ਕੇ ਇਸ ਦੀ ਵਿਵਿਧ ਢੰਗ ਨਾਲ ਪੂਜਾ ਤਾਂ ਕਰਦੇ ਹਨ ਪਰ ਇਸ ਦਾ ਮਾਤਰਾਤਮਿਕ ਤੇ ਗੁਣਾਤਮਿਕ ਅਧਿਐਨ ਨਹੀਂ ਕਰਦੇ। ਲੋਕ ਇਸ ਨੂੰ ਪੂਜਨੀਕ ਮੰਨਦੇ ਹਨ ਪਰ ਖੋਜ ਦੀ ਰੁਚੀ ਨਹੀਂ ਅਪਣਾਉਂਦੇ। ਉਹ ਸੰਕੇਤ ਕਰਦੇ ਹਨ ਕਿ ਪ੍ਰਕਿਰਤੀ ਦਾ ਇੱਡਾ ਵੱਡਾ ਪਸਾਰਾ ਹੈ ਕਿ ਇਸ ਨੂੰ ਇਕ ਵਾਰ ਵੀ ਗਿਣਿਆ ਮਿਣਿਆ ਨਹੀਂ ਗਿਆ। ਨਾ ਇਸ ਦੇ ਫੈਸਲਿਆਂ ਦਾ ਭੇਤ ਪਤਾ ਲਗਦਾ ਹੈ ਤੇ ਨਾ ਹੀ ਇਨ੍ਹਾਂ ਤੇ ਕੋਈ ਕਿੰਤੂ ਪ੍ਰੰਤੂ ਹੋ ਸਕਦਾ ਹੈਆਦਿ ਕਾਲ ਤੋਂ ਸਭ ਇਵੇਂ ਹੀ ਵਰਤ ਰਿਹਾ ਹੈ!

ਗੁਰੂ ਸਾਹਿਬ ਦੀ ਸੋਚ ਬਿਲਕੁਲ ਸਹੀ ਸੀ। ਜੋ ਉਸ ਵੇਲੇ ਹੋ ਰਿਹਾ ਸੀ ਉਹ ਅੱਜ ਵੀ ਹੋ ਰਿਹਾ ਹੈ। ਅਜੋਕੇ ਸਿੱਖ ਵਿਦਵਾਨ ਵੀ ਪੰਜ ਦੇ ਮੋਹ ਵਿਚ ਪੈ ਕੇ ਪੰਜ ਪਤਾਸੇ, ਪੰਜ ਬਾਣੀਆਂ, ਪੰਜ ਸਿੰਘ, ਪੰਜ ਤਖਤ ਆਦਿ ਦੀ ਰਟ ਵਿਚ ਪਏ ਹੋਏ ਹਨ। ਜੇ ਲੋਕਾਂ ਦੇ ਮਨ ਵਿਚ ਪੰਜ ਦਾ ਅੰਕ ਹੀ ਘਰ ਕਰ ਗਿਆ ਹੋਵੇ ਤਾਂ ਉਹ ਇੱਡੇ ਵੱਡੇ ਬ੍ਰਹਿਮੰਡ ਦੇ ਰਾਜ਼ ਕਿਵੇਂ ਸਮਝਣਗੇ? ਪੰਜ ਦੀ ਗਿਣਤੀ ਨਾਲ ਉਹ ਕਿਵੇਂ ਜਾਨਣਗੇ ਕਿ ਧਰਤੀ ਕਿੰਨੀ ਕੁ ਵੱਡੀ ਹੈ ਤੇ ਆਕਾਸ਼ ਕਿੰਨਾ ਕੁ ਮੋਕਲਾ ਹੈ। ਸੂਰਜ ਮੰਡਲ ਦੇ ਫਾਸਲੇ ਤਾਂ ਸਾਧਾਰਣ ਅੰਕ ਗਣਿੱਤ ਨਾਲ ਸਮਝ ਲਏ ਜਾਂਦੇ ਹਨ ਪਰ ਇਸ ਤੋਂ ਅਗੋਂ ਦੀਆਂ ਪੁਲਾੜੀ ਦੂਰੀਆਂ ਨੂੰ ਸਮਝਣਾ ਵਿਗਿਆਨਕਾਂ ਲਈ ਵੀ ਮੁਸ਼ਕਿਲ ਹੈ। ਇਸੇ ਲਈ ਉਹਨਾਂ ਪ੍ਰਕਾਸ਼-ਵਰ੍ਹੇ ਦੀ ਧਾਰਨਾ ਸਿਰਜੀ। ਇਹ ਉਹ ਦੂਰੀ ਹੈ ਜੋ 186000 ਮੀਲ (ਤਿੰਨ ਲੱਖ ਕਿਲੋਮੀਟਰ) ਪ੍ਰਤੀ ਸਕਿੰਟ ਦੀ ਰਫਤਾਰ ਨਾਲ ਚਲਦੀ ਪ੍ਰਕਾਸ਼ ਦੀ ਕਿਰਣ ਇਕ ਸਾਲ ਵਿਚ ਤਹਿ ਕਰਦੀ ਹੈ। ਪ੍ਰਕਾਸ਼-ਵਰ੍ਹਿਆਂ ਦੀ ਦੂਰੀ ਨੂੰ ਸਾਧਾਰਣ ਗਣਿੱਤ ਰਾਹੀਂ ਮੀਲਾਂ ਵਿਚ ਮਿਣਨ ਲਈ ਸਾਇੰਟਿਫਿਕ ਨੋਟੇਸ਼ਨ ਇਜ਼ਾਦ ਕੀਤੀ ਗਈ ਹੈ। ਕਈ ਵਾਰ ਤਾਂ ਇਹ ਲਗਦਾ ਹੈ ਜਿਵੇਂ ਅਜੋਕੇ ਵਿਗਿਆਨੀ ਗੁਰੂ ਸਾਹਿਬ ਦੇ ਨਿਰਦੇਸ਼ਨ ਵਿਚ ਹੀ ਕੰਮ ਕਰ ਰਹੇ ਹੋਣ ਭਾਵ ਉਹਨਾਂ ਦੇ ਉਠਾਏ ਨੁਕਤਿਆਂ ਦੀ ਹੀ ਘੋਖ ਕਰ ਰਹੇ ਹੋਣ!

ਅਧੁਨਿਕ ਵਿਗਿਆਨ ਦੀਆਂ ਪ੍ਰਾਪਤੀਆਂ ਕਾਰਣ ਅੱਜ ਮੱਨੁਖ ਨੂੰ ਪਤਾ ਹੈ ਕਿ ਨੇੜੇ ਦਾ ਧਰੂ ਤਾਰਾ ਧਰਤੀ ਤੋਂ 434 ਪ੍ਰਕਾਸ਼-ਵਰ੍ਹੇ ਦੂਰ ਹੈ। ਵਿਗਿਆਨਕ ਨੋਟੇਸ਼ਨ ਅਨੁਸਾਰ ਇਹ ਗਿਣਤੀ 2.551x10¹ ਮੀਲ ਹੈ। ਸਾਧਾਰਣ ਗਣਿੱਤ ਅਨੁਸਾਰ ਇਹ ਸੰਖਿਆ 2558501885400000 ਮੀਲ ਤੋਂ ਵੀ ਵਧ ਬਣਦੀ ਹੈ। ਪੁਲਾੜ ਵਿਚ ਫਾਸਲੇ ਇਸ ਤੋਂ ਵੀ ਵੱਡੇ ਵਡੇ ਪਏ ਹਨ। ਉਦਾਹਰਣ ਦੇ ਤੌਰ ਤੇ ਉਹ ਵੱਡਾ ਵਿਸਫੋਟ (Big Bang) ਜਿਸ ਨਾਲ ਬ੍ਰਹਿਮੰਡ ਸਿਰਜਿਆ ਗਿਆ ਸੀ, ਅੱਜ ਤੋਂ ਤਕਰੀਬਨ 15 ਬਿਲੀਆਨ ਸਾਲ ਪਹਿਲਾਂ ਹੋਇਆ ਸੀ। ਪ੍ਰਕਾਸ਼ ਦੀ ਗਤੀ 186000 ਮੀਲ ਪ੍ਰਤੀ ਸੈਕੰਡ ਹੈ। ਇਸ ਹਿਸਾਬ ਇਸ ਦਾ 15 ਬਿਲੀਅਨ ਸਾਲਾਂ ਵਿਚ ਤਹਿ ਕੀਤਾ ਫਾਸਲਾ 8.82x10²² ਮੀਲ ਹੋਇਆ। ਇਸ ਦਾ ਭਾਵ ਹੈ ਕਿ ਉਸ ਵੇਲੇ ਦਾ ਉਡਿਆ ਪਹਿਲਾ ਸਿਤਾਰਾ ਅੱਜ ਧਰਤੀ ਤੋਂ 8.82x10²² ਮੀਲ ਦੂਰ ਚਲਾ ਗਿਆ ਹੈ। ਇਹ ਸਿਤਾਰਾ ਰੋਸ਼ਨੀ ਦੀ ਗਤੀ ਨਾਲ ਉਡਿਆ ਜਾ ਰਿਹਾ ਹੈ ਤੇ ਗਣਿੱਤ ਅਨੁਸਾਰ ਉਸ ਦੀ ਹੁਣ ਤੀਕਰ ਤਹਿ ਕੀਤੀ ਇਹ ਦੂਰੀ 88200000000000000000000 ਮੀਲ ਬਣਦੀ ਹੈ। ਤਕਨੀਕੀ ਤੌਰ ਤੇ ਇਹ ਦਿਸਦੇ ਬ੍ਰਹਿਮੰਡ ਦਾ ਆਖਰੀ ਸਿਰਾ ਹੈ। ਪਰ ਹੈ ਨਹੀਂ ਕਿਉਂਕਿ ਇਹ ਬ੍ਰਹਿਮੰਡ 372000 ਮੀਲ ਪ੍ਰਤੀ ਸਕਿੰਟ ਦੀ ਰਫਤਾਰ ਨਾਲ ਚਾਰੇ ਪਾਸੇ ਫੈਲ ਰਿਹਾ ਹੈ ਤੇ ਜੇ ਅੱਗੇ ਖਾਲੀ ਥਾਂ ਹੈ ਤਾਂ ਹੀ ਤਾਂ ਫੈਲਦਾ ਚਲਿਆ ਜਾ ਰਿਹਾ ਹੈ। ਖਾਲੀ ਥਾਂ ਵੀ ਤਾਂ ਆਖਰ ਥਾਂ ਹੀ ਹੈ। ਸੰਖਿਆਵਾਂ ਇਸ ਤੋਂ ਵੀ ਅੱਗੇ ਪਈਆਂ ਹਨ। 15 ਬਿਲੀਅਨ ਹੋਰ ਸਾਲਾਂ ਬਾਦ ਸਭ ਤੋਂ ਪਹਿਲਾ ਤਾਰਾ 1.684x10⁴⁴ ਮੀਲ ਹੋਵੇਗਾ ਤੇ 30 ਬਿਲੀਅਨ ਸਾਲਾਂ ਬਾਦ 3.368x1088 ਮੀਲ ਦੀ ਦੂਰੀ ਤੇ। ਇਹ 15, 30, 45, 60 ਬਿਲੀਅਨ ਤਾਂ ਕਹਿਣ ਦੀਆਂ ਗੱਲਾਂ ਹਨ। ਹੁਣ ਤੋਂ 6 ਬਿਲੀਅਨ ਸਾਲਾਂ ਤੀਕਰ ਤਾਂ ਸੂਰਜ ਵੀ ਬਰਫ ਬਣ ਜਾਵੇਗਾ। ਜਦੋਂ ਦੁਨੀਆਂ ਬਰਫ ਦਾ ਪੱਥਰ ਬਣ ਗਈ ਫਿਰ ਕਿਹੜਾ ਰੱਬ, ਕਿਹੜੀ ਭਗਤੀ ਤੇ ਕਿਹੜੇ ਭਗਤ। ਕਿਸੇ ਦੀ ਕੋਈ ਭਗਤੀ, ਕੋਈ ਅਰਦਾਸ ਤੇ ਕੋਈ ਨਾ ਸਿਮਰਨ ਕੰਮ ਨਹੀਂ ਆਵੇਗਾ। ਜਿਸ ਪਦਾਰਥ ਨੂੰ ਅੱਜ ਅਧਿਆਤਮਵਾਦੀ ਲੱਤ ਮਾਰਦੇ ਹਨ ਉਸੇ ਵਿਚ ਕੋਕੜਾ ਬਣ ਕੇ ਪਏ ਹੋਣਗੇ। ਕੇਵਲ ਤੇ ਕੇਵਲ ਕੁਦਰਤ ਰਹੇਗੀ ਤੇ ਕੁਦਰਤ ਦੇ ਅਣਵੇਖੇ ਵਰਤਾਰੇ ਰਹਿਣਗੇ। ਇਸ ਉਪਰੰਤ ਕਿਸੇ ਢੁਕਵੇਂ ਵਾਤਾਵਰਣ ਵਾਲੇ ਸਿਤਾਰੇ ਉੱਤੇ ਫਿਰ ਇਨਸਾਨ ਪੈਦਾ ਹੋਵੇਗਾ। ਉਹ ਫਿਰ ਕਈ ਯੁਗ ਡਰੇਗਾ, ਕਈ ਯੁਗ ਘਬਰਾਵੇਗਾ ਤੇ ਕਈ ਯੁਗ ਹੱਥ ਬੰਨ੍ਹ ਅਰਦਾਸਾਂ ਕਰੇਗਾ। ਜਦੋਂ ਠੰਡੇ ਵਿਚਾਰ ਨਾਲ ਖੋਜ ਕਰਨ ਲਗੇਗਾ ਉਦੋਂ ਉਸਦਾ ਸੂਰਜ ਵੀ ਠੰਡਾ ਹੋ ਜਾਵੇਗਾ। ਉਹ ਵੀ ਅਧ-ਕੱਤੀ ਪੂਣੀ ਛੱਡ ਕੇ ਉਠ ਜਾਵੇਗਾ। ਕੇਵਲ ਅਦਿੱਖ ਹੁਕਮ ਹੀ ਸਦਾ ਸਲਾਮਤ ਰਹੇਗਾ।

ਇਹ ਹੈ ਅਸੰਖ ਦਾ ਸੰਕਲਪ ਜਿਸ ਨੂੰ ਦੇ ਕੇ ਗੁਰੂ ਸਾਹਿਬ ਨੇ ਬ੍ਰਹਿਮੰਡ ਵਿਗਿਆਨ ਦੀ ਨੀਂਹ ਰੱਖੀ